ਪੰਜਾਬ ਪੈਨਸ਼ਨ ਸਕੀਮ

Submitted by shahrukh on Sat, 04/05/2024 - 15:54
ਪੰਜਾਬ CM
Scheme Open
Highlights
Customer Care
  • ਪੰਜਾਬ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਹੈਲਪਲਾਈਨ ਨੰਬਰ :-
    • 0172-2602726.
    • 0172-2608746.
    • 0172-2749314.
  • ਪੰਜਾਬ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਹੈਲਪਡੈਸਕ ਈਮੇਲ :-
    • dsswcd@punjab.gov.in.
    • jointdirector_ss@yahoo.com.
ਸਕੀਮ ਦੀ ਸੰਖੇਪ ਜਾਣਕਾਰੀ
ਸਕੀਮ ਦਾ ਨਾਮ ਪੰਜਾਬ ਪੈਨਸ਼ਨ ਸਕੀਮ।
ਲਾਭ 1,500/- ਰੁਪਏ ਪ੍ਰਤੀ ਮਹੀਨਾਵਾਰ ਪੈਨਸ਼ਨ।
ਲਾਭਪਾਤਰੀ
  • ਬੁਢਾਪੇ ਦੇ ਲੋਕ।
  • ਵਿਧਵਾ ਅਤੇ ਬੇਸਹਾਰਾ ਔਰਤਾਂ।
  • ਅਪਾਹਜ ਲੋਕ।
  • ਨਿਰਭਰ ਬੱਚੇ।
ਨੋਡਲ ਵਿਭਾਗ ਪੰਜਾਬ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ।
ਗਾਹਕੀ ਸਕੀਮ ਬਾਰੇ ਅਪਡੇਟ ਪ੍ਰਾਪਤ ਕਰਨ ਲਈ ਇੱਥੇ ਸਬਸਕ੍ਰਾਈਬ ਕਰੋ।
ਅਰਜ਼ੀ ਕਿਵੇਂ ਦੇਣੀ ਹੈ ਆਨਲਾਈਨ ਅਤੇ ਆਫਲਾਈਨ ਐਪਲੀਕੇਸ਼ਨ ਵਿਧੀਆਂ ਦੋਵੇਂ ਉਪੱਲਬਧ ਹਨ।

ਜਾਣ-ਪਛਾਣ

  • ਪੰਜਾਬ ਸਰਕਾਰ ਰਾਜ ਦੇ ਵਾਂਝੇ ਲੋਕਾਂ ਲਈ ਇੱਕ ਵੱਡੀ ਭਲਾਈ ਪੈਨਸ਼ਨ ਸਕੀਮ ਚਲਾਉਂਦੀ ਹੈ।
  • ਸਕੀਮ ਦਾ ਨਾਂ ਪੰਜਾਬ ਪੈਨਸ਼ਨ ਸਕੀਮ ਹੈ।
  • ਪੰਜਾਬ ਪੈਨਸ਼ਨ ਸਕੀਮ ਸ਼ੁਰੂ ਕਰਨ ਦਾ ਮੁੱਖ ਉਦੇਸ਼ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ।ਜਿਨ੍ਹਾਂ ਕੋਲ ਕੋਈ ਸਥਿਰਤਾ ਨਹੀਂ ਹੈ।
  • ਪੰਜਾਬ ਸਰਕਾਰ ਦਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਇਸ ਸਕੀਮ ਦਾ ਨੋਡਲ ਵਿਭਾਗ ਹੈ।
  • ਪੰਜਾਬ ਪੈਨਸ਼ਨ ਸਕੀਮ ਅਧੀਨ 4 ਉਪ ਸਕੀਮਾਂ ਹਨ ਜੋ ਇਸ ਪ੍ਰਕਾਰ ਹਨ :-
  • ਸਾਰੇ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਵਜੋਂ ਹਰ ਸਬ ਸਕੀਮ ਵਿੱਚ ਪੰਜਾਬ ਸਰਕਾਰ ਵੱਲੋਂ 1,500/- ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
  • 60,000/- ਰੁਪਏ ਪ੍ਰਤੀ ਸਾਲ ਸਰਕਾਰ ਦੁਆਰਾ ਸਾਰੇ ਲਾਭਪਾਤਰੀ ਲਈ ਸਾਲਾਨਾ ਆਮਦਨ ਸੀਮਾ ਨਿਰਧਾਰਤ ਕੀਤੀ ਗਈ ਹੈ।
  • ਪੰਜਾਬ ਪੈਨਸ਼ਨ ਸਕੀਮ ਇੱਕ ਡੀ.ਬੀ.ਟੀ ਸਕੀਮ ਹੈ, ਇਸ ਲਈ ਪੈਨਸ਼ਨ ਦੀ ਰਕਮ ਸਿੱਧੇ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ।
  • 4 ਮਹੀਨੇ ਵਿੱਚ ਇੱਕ ਵਾਰ ਮਹੀਨਾਵਾਰ ਪੈਨਸ਼ਨ ਤਿਮਾਹੀ ਆਧਾਰ 'ਤੇ ਕ੍ਰੈਡਿਟ ਕੀਤੀ ਜਾਵੇਗੀ।
  • ਯੋਗ ਲਾਭਪਾਤਰੀ ਪੰਜਾਬ ਪੈਨਸ਼ਨ ਸਕੀਮ ਲਈ ਆਨਲਾਈਨ ਅਰਜ਼ੀ ਫਾਰਮ ਜਾਂ ਆਫਲਾਈਨ ਅਰਜ਼ੀ ਫਾਰਮ ਰਾਹੀਂ ਅਰਜ਼ੀ ਦੇ ਸਕਦੇ ਹਨ, ਦੋਵੇਂ ਤਰੀਕੇ ਲਾਗੂ ਹਨ।

ਲਾਭ

ਯੋਗਤਾ

  • ਬਿਨੈਕਾਰ ਪੰਜਾਬ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।
  • 60,000/- ਰੁਪਏ ਪ੍ਰਤੀ ਸਲਾਨਾ ਆਮਦਨ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ਹੇਠ ਲਿਖੀਆਂ ਜ਼ਮੀਨਾਂ ਵਿੱਚੋਂ ਕਿਸੇ ਦੇ ਮਾਲਕ ਲਾਭਪਾਤਰੀ ਵੀ ਯੋਗ ਹਨ :-
    • ਨਹਿਰੀ/ਚਾਹੀ ਦੀ ਵੱਧ ਤੋਂ ਵੱਧ 2.5 ਏਕੜ ਜ਼ਮੀਨ।
    • ਬਰਾਨੀ ਦੀ ਵੱਧ ਤੋਂ ਵੱਧ 5 ਏਕੜ ਜ਼ਮੀਨ।
    • ਸੇਮਗ੍ਰਸਤ ਖੇਤਰ ਦੀ 5 ਏਕੜ ਜ਼ਮੀਨ।
  • ਸ਼ਹਿਰੀ ਖੇਤਰ ਵਿੱਚ ਰਹਿਣ ਵਾਲੇ ਲਾਭਪਾਤਰੀ ਕੋਲ 200 ਵਰਗ ਮੀਟਰ ਤੋਂ ਵੱਧ ਘਰ ਨਹੀਂ ਹੋਣਾ ਚਾਹੀਦਾ।
  • ਬਿਨੈਕਾਰ ਦੀ ਸ਼ੇ੍ਰਣੀ ਦੇ ਅਨੁਸਾਰ ਕੁਝ ਹੋਰ ਲੋੜੀਂਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ :-
    ਸਕੀਮ ਦਾ ਨਾਮ ਯੋਗਤਾ
    ਪੰਜਾਬ ਬੁਢਾਪਾ ਪੈਨਸ਼ਨ ਸਕੀਮ।
    • ਲਾਭਪਾਤਰੀ ਦੀ ਉਮਰ ਹੋਣੀ ਚਾਹੀਦੀ ਹੈ :-
      • ਔਰਤਾਂ ਲਈ - 58 ਸਾਲ ਜਾਂ ਇਸ ਤੋਂ ਵੱਧ।
      • ਪੁਰਸ਼ਾਂ ਲਈ - 65 ਸਾਲ ਅਤੇ ਇਸ ਤੋਂ ਵੱਧ।
    ਪੰਜਾਬ ਵਿਧਵਾ ਅਤੇ ਬੇਸਹਾਰਾ ਮਹਿਲਾ ਪੈਨਸ਼ਨ ਸਕੀਮ
    • ਔਰਤਾਂ ਜੋ ਪੈਨਸ਼ਨ ਲਈ ਯੋਗ ਹਨ :-
      • ਵਿਧਵਾ ਔਰਤਾਂ।
      • ਬੇਸਹਾਰਾ ਔਰਤਾਂ।
      • ਤਲਾਕਸ਼ੁਦਾ ਜਾਂ ਅਣਵਿਆਹੀਆਂ ਔਰਤਾਂ।
    • ਲਾਭਪਾਤਰੀ ਦੀ ਉਮਰ ਹੋਣੀ ਚਾਹੀਦੀ ਹੈ :-
      • ਵਿਧਵਾ ਅਤੇ ਬੇਸਹਾਰਾ ਔਰਤਾਂ ਲਈ 58 ਸਾਲ ਤੋਂ ਉੱਪਰ।
      • ਤਲਾਕਸ਼ੁਦਾ ਅਤੇ ਅਣਵਿਆਹੀਆਂ ਔਰਤਾਂ ਲਈ 30 ਸਾਲ ਅਤੇ ਇਸ ਤੋਂ ਵੱਧ।
    ਪੰਜਾਬ ਅਪੰਗਤਾ ਪੈਨਸ਼ਨ ਸਕੀਮ
    • ਲਾਭਪਾਤਰੀ ਦੀ ਅਪੰਗਤਾ 50% ਜਾਂ ਵੱਧ ਹੋਣੀ ਚਾਹੀਦੀ ਹੈ।
    ਪੰਜਾਬ ਆਸ਼ਰਿਤ ਬੱਚੇ ਪੈਨਸ਼ਨ ਸਕੀਮ
    • ਬੱਚਿਆਂ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
    • ਸਿਰਫ਼ ਉਹੀ ਬੱਚੇ ਯੋਗ ਹਨ ਜੋ ਹੇਠ ਲਿਖੀ ਸ਼ੇ੍ਰਣੀ ਵਿੱਚ ਆਉਂਦੇ ਹਨ :-
      • ਜਿਸ ਦੀ ਮਾਤਾ/ ਪਿਤਾ ਜਾਂ ਦੋਵੇਂ ਮਾਤਾ-ਪਿਤਾ ਗੁਜ਼ਰ ਗਏ ਹਨ।
      • ਜਿਨ੍ਰਾਂ ਦੇ ਮਾਪੇ ਅਸਮਰੱਥ ਹਨ ਅਤੇ ਕੰਮ ਕਰਨ ਲਈ ਆਬੇ ਨਹੀਂ ਹਨ।
      • ਜਿਸਦਾ ਪਿਤਾ ਲਾਪਤਾ ਹੈ ਜਾਂ ਮਾਤਾ-ਪਿਤਾ ਲੰਬੇ ਸਮੇਂ ਤੋਂ ਘਰ ਤੋਂ ਗੈਰਹਾਜ਼ਰ ਹਨ।

ਦਸਤਾਵੇਜ਼ ਦੀ ਲੋੜ ਹੈ

  • ਪੰਜਾਬ ਦਾ ਰਿਹਾਇਸ਼ੀ ਸਬੂਤ/ ਨਿਵਾਸ ਸਥਾਨ।
  • ਸਵੈ ਘੋਸ਼ਣਾ ਪੱਤਰ।
  • ਬੈਂਕ ਖਾਤੇ ਦੇ ਵੇਰਵੇ।
  • ਜ਼ਮੀਨ ਨਾਲ ਸਬੰਧਤ ਦਸਤਾਵੇਜ਼/ ਪਟਵਾਰੀ ਰਿਪੋਰਟ। (ਪੇਂਡੂ ਖੇਤਰ ਵਿੱਚ)
  • ਈਈਐਮਸੀ ਪ੍ਰਾਪਰਟੀ ਵੈਰੀਫਿਕੇਸ਼ਨ। (ਸ਼ਹਿਰੀ ਖੇਤਰ ਵਿੱਚ)
  • ਉਮਰ ਦੇ ਸਬੂਤ ਲਈ ਕੋਈ ਇੱਕ ਦਸਤਾਵੇਜ਼ :-
    • ਆਧਾਰ ਕਾਰਡ।
    • ਵੋਟਰ ਸ਼ਨਾਖਤੀ ਕਾਰਡ।
    • ਜਨਮ ਸਰਟੀਫਿਕੇਟ।
    • ਮੈਟ੍ਰਿਕ ਸਰਟੀਫਿਕੇਟ।
  • ਬਿਨੈਕਾਰ ਦੀ ਸ਼ੇਣ੍ਰੀ ਦੇ ਅਨੁਸਾਰ ਲੋੜੀਂਦੇ ਵਾਧੂ ਦਸਤਾਵੇਜ਼ ਹੇਠਾਂ ਦਿੱਤੇ ਅਨੁਸਾਰ ਹਨ :-
    ਪੈਨਸ਼ਨ ਸਕੀਮ ਲੋੜੀਂਦੇ ਦਸਤਾਵੇਜ਼
    ਪੰਜਾਬ ਵਿਧਵਾ ਅਤੇ ਬੇਸਹਾਰਾ ਔਰਤਾਂ ਪੈਨਸ਼ਨ ਸਕੀਮ।
    • ਪਤੀ ਦੀ ਮੌਤ ਦਾ ਸਰਟੀਫਿਕੇਟ।(ਵਿਧਵਾ ਔਰਤਾਂ ਲਈ)
    • ਪਤੀ ਅਪਾਹਜਤਾ ਸਰਟੀਫਿਕੇਟ।(ਬੇਸਹਾਰਾ ਔਰਤਾਂ ਲਈ)
    • ਪਤੀ ਦਾ ਯੂਡੀਆਈਡੀ ਕਾਰਡ।(ਬੇਸਹਾਰਾ ਔਰਤਾਂ ਲਈ)
    • ਐਫਆਈਆਰ ਦੀ ਕਾਪੀ।(ਜੇ ਪਤੀ ਗੁੰਮ ਹੈ)
    • ਤਲਾਕ ਦਾ ਸਰਟੀਫਿਕੇਟ।(ਤਲਾਕਸ਼ੁਦਾ ਬੇਸਹਾਰਾ ਔਰਤਾਂ ਲਈ)
    ਪੰਜਾਬ ਅਪੰਗਤਾ ਪੈਨਸ਼ਨ ਸਕੀਮ।
    • ਅਪੰਗਤਾ ਦੇ ਸਬੂਤ ਲਈ ਕੋਈ ਦਸਤਾਵੇਜ਼ :-
      • ਯੂਡੀਆਈਡੀ।
      • ਅਪੰਗਤਾ ਸਰਟੀਫਿਕੇਟ।
      • ਸਿਵਲ ਸਰਜਨ ਅਪੰਗਤਾ ਸਰਟੀਫਿਕੇਟ।
    • ਰਿਹਾਇਸ਼ੀ ਸਬੂਤ ਵਜੋਂ ਮਾਤਾ-ਪਿਤਾ/ ਸਰਪ੍ਰਸਤ ਲਈ ਕੋਈ ਇੱਕ ਦਸਤਾਵੇਜ਼ :-
      • ਡ੍ਰਾਇਵਿੰਗ ਲਾਈਸੇਂਸ।
      • ਪਾਸਪੋਰਟ।
      • ਵੋਟਰ ਕਾਰਡ।
      • ਆਧਾਰ ਕਾਰਡ।
    ਪੰਜਾਬ ਆਸ਼ਰਿਤ ਬੱਚੇ ਪੈਨਸ਼ਨ ਸਕੀਮ।
    • ਲੋੜ ਅਨੁਸਾਰ ਹੇਠ ਲਿਖੇ ਦਸਤਾਵੇਜ਼ ਦੀ ਲੋੜ ਹੋਵੇਗੀ :-
      • ਮਾਤਾ-ਪਿਤਾ ਦੀ ਮੌਤ ਦਾ ਸਰਟੀਫਿਕੇਟ।(ਜੇ ਮਾਤਾ-ਪਿਤਾ ਜ਼ਿੰਦਾ ਨਹੀਂ ਹਨ)
      • ਪਤੀ ਦੀ ਮੌਤ ਦਾ ਸਰਟੀਫਿਕੇਟ। (ਜੇਕਰ ਬੱਚੇ ਦਾ ਪਿਤਾ ਮਰ ਗਿਆ ਹੈ)
      • ਅਪੰਗਤਾ ਸਰਟੀਫਿਕੇਟ/ ਯੂਡੀਆਈਡੀ ਕਾਰਡ।(ਜੇਕਰ ਬੱਚੇ ਦਾ ਪਿਤਾ ਅਪਾਹਜ ਹੈ।)
      • ਐਫ.ਆਈ.ਆਰ (ਜੇਕਰ ਬੱਚੇ ਦਾ ਪਿਤਾ ਗੁੰਮ ਹੈ।
      • ਤਲਾਕਸ਼ੁਦਾ ਸਰਟੀਫਿਕੇਟ ਦੀ ਕਾਪੀ।(ਜੇ ਬੱਚੇ ਦੀ ਮਾਂ ਤਲਾਕਸ਼ੁਦਾ ਹੈ।
    • ਰਿਹਾਇਸ਼ੀ ਸਬੂਤ ਵਜੋਂ ਕੋਈ ਇੱਕ ਦਸਤਾਵੇਜ਼ :-
      • ਆਧਾਰ ਕਾਰਡ।
      • ਡ੍ਰਾਇਵਿੰਗ ਲਾਇਸੇਂਸ।
      • ਵੋਟਰ ਕਾਰਡ।
      • ਪਾਸਪੋਰਟ।

ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ

  • ਯੋਗ ਲਾਭਪਾਤਰੀ ਪੰਜਾਬ ਪੈਨਸ਼ਨ ਸਕੀਮ ਦਾ ਆਨਲਾਈਨ ਅਰਜ਼ੀ ਫਾਰਮ ਭਰ ਕੇ ਮਹੀਨਾਵਾਰ ਪੈਨਸ਼ਨ ਦਾ ਲਾਭ ਲੈ ਸਕਦਾ ਹੈ।
  • ਪੰਜਾਬ ਪੈਨਸ਼ਨ ਸਕੀਮ ਦਾ ਆਨਲਾਈਨ ਅਰਜ਼ੀ ਸਰਕਾਰ ਦਾ ਡਿਜੀਟਲ ਪੰਜਾਬ ਪੋਰਟਲ ਫਾਰਮ ਪੰਜਾਬ 'ਤੇ ਉਪੱਲਬਧ ਹੈ।
  • ਲਾਭਪਾਤਰੀ ਨੂੰ ਪਹਿਲਾਂ ਆਪਣੇ ਆਪ ਨੂੰ ਪੋਰਟਲ 'ਤੇ ਰਜਿਸਟਰ ਕਰਨਾ ਹੋਵੇਗਾ।
  • ਰਜਿਸਟ੍ਰੇਸ਼ਨ ਲਈ, ਬਿਨੈਕਾਰ ਨੂੰ ਹੇਠਾਂ ਦਿੱਤੇ ਵੇਰਵੇ ਭਰਨੇ ਪੈਣਗੇ :-
    • ਬਿਨੈਕਾਰ ਦਾ ਨਾਮ।
    • ਮੋਬਾਇਲ ਨੰਬਰ।
    • ਈਮੇਲ.ਆਈ.ਡੀ।
    • ਲਿੰਗ।
    • ਪਾਸਵਰਡ।
  • ਰਜਿਸਟ੍ਰੇਸ਼ਨ ਤੋਂ ਬਾਅਦ, ਉਸੇ ਪੋਰਟਲ 'ਤੇ ਲੌਗਇਨ ਕਰੋ ਅਤੇ ਬਿਨੈਕਾਰ ਦੀ ਸ਼੍ਰੇਣੀ ਦੇ ਅਨੁਸਾਰ ਹੇਠਾਂ ਦਿੱਤੀ ਕੋਈ ਇੱਕ ਪੈਨਸ਼ਨ ਸਕੀਮ ਚੁਣੋ :-
    • ਪੰਜਾਬ ਬੁਢਾਪਾ ਪੈਨਸ਼ਨ ਸਕੀਮ।
    • ਪੰਜਾਬ ਵਿਧਵਾ ਅਤੇ ਬੇਸਹਾਰਾ ਮਹਿਲਾ ਪੈਨਸ਼ਨ ਸਕੀਮ।
    • ਪੰਜਾਬ ਅਪੰਗਤਾ ਪੈਨਸ਼ਨ ਸਕੀਮ।
    • ਪੰਜਾਬ ਆਸ਼ਰਿਤ ਬੱਚੇ ਪੈਨਸ਼ਨ ਸਕੀਮ।
  • ਪੈਨਸ਼ਨ ਸਕੀਮ ਆਨਲਾਈਨ ਅਰਜ਼ੀ ਫਾਰਮ ਵਿੱਚ ਹੇਠਾਂ ਦਿੱਤੇ ਵੇਰਵੇ ਭਰੋ :-
    • ਨਿੱਜੀ ਵੇਰਵੇ।
    • ਸੰਪਰਕ ਨੰਬਰ।
    • ਬੈਂਕ ਖਾਤੇ ਦੇ ਵੇਰਵੇ।
  • ਸਾਰੇ ਲੋੜੀਂਦੇ ਦਸਤਾਵੇਜ਼ ਪੋਰਟਲ 'ਤੇ ਅੱਪਲੋਡ ਕਰੋ।
  • ਪੈਨਸ਼ਨ ਸਕੀਮ ਦਾ ਅਰਜ਼ੀ ਫਾਰਮ ਜਮ੍ਹਾਂ ਕਰਨ ਲਈ ਸਬਮਿਟ ਬਟਨ 'ਤੇ ਕਲਿੱਕ ਕਰੋ।
  • ਜਮ੍ਹਾਂ ਕੀਤੀ ਅਰਜ਼ੀ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਭਿਵਾਗ ਦੇ ਹੇਠਲੇ ਅਧਿਕਾਰੀਆਂ ਦੁਆਰਾ ਪੜਤਾਲ ਕੀਤੀ ਜਾਵੇਗੀ :-
    • ਬਾਲ ਵਿਕਾਸ ਪੋ੍ਰਜੈਕਟ ਅਫਸਰ।
    • ਜ਼ਿਲ੍ਹਾਂ ਸਮਾਜਿਕ ਸੁਰੱਖਿਆ ਅਫ਼ਸਰ।
  • ਤਸਦੀਕ ਤੋਂ ਬਾਅਦ, ਚੁਣੇ ਗਏ ਲਾਭਪਾਤਰੀ ਨੂੰ ਉਹਨਾਂ ਦੇ ਦਿੱਤੇ ਖਾਤੇ ਵਿੱਚ 1,500/- ਰੁਪਏ ਪ੍ਰਤੀ ਮਹੀਨਾਵਾਰ ਪੈਨਸ਼ਨ ਮਿਲੇਗੀ।
  • ਲਾਭਪਾਤਰੀ ਪੰਜਾਬ ਪੈਨਸ਼ਨ ਸਕੀਮ ਦੀ ਅਰਜ਼ੀ ਦੀ ਸਥਿਤੀ ਆਨਲਾਈਨ ਵੀ ਦੇਖ ਸਕਦਾ ਹੈ।

ਆਫਲਾਈਨ ਐਪਲੀਕੇਸ਼ਨ ਪ੍ਰਕਿਰਿਆ

ਪੰਜਾਬ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਸੰਪਰਕ ਵੇਰਵੇ

ਜ਼ਿਲ੍ਹਾ ਸਪੰਰਕ ਵੇਰਵੇ
ਅੰਮ੍ਰਿਤਸਰ
  • 0183-2571934.
  • 9888934650.
  • dssoasr@yahoo.com.
ਬਠਿੰਡਾ
  • 0164-2211480.
  • 9876689377.
  • dssobarnala@yahoo.com.
ਫਰੀਦਕੋਟ
  • 01639-251153.
  • 8123211761.
  • dssofdk@yahoo.com.
ਫਤਿਹਗੜ੍ਹ ਸਾਹਿਬ
  • 01763-232085.
  • 9417500441.
  • dsso_fgs@yahoo.com.
ਫਿਰੋਜ਼ਪੁਰ
  • 01632-243215.
  • 9876604141.
  • dssofzr@gmail.com.
ਫਾਜ਼ਿਲਕਾ
  • 01638-266033.
  • 9464360599.
  • dssofazilka@yahoo.com.
ਗੁਰਦਾਸਪੁਰ
  • 01874-247924 .
  • 8699011500.
  • dsso_gsp@yahoo.com.
ਪਠਾਨਕੋਟ
  • 0186-2220201.
  • 8699011500.
  • dssoptk1947@gmail.com.
ਹੁਸ਼ਿਆਰਪੁਰ
  • 01882-240830.
  • 9915690009.
  • dsso_hsp@yahoo.com.
ਜਲੰਧਰ
  • 0181-2459634.
  • 8360476049.
  • dssojul@yahoo.in.
ਕਪੂਰਥਲਾ
  • 01822-231367.
  • 9216344514.
  • dssokpt@yahoo.com.
ਲੁਧਿਆਣਾ
  • 0161-5016278.
  • 9216344514.
  • dssoldh@yahoo.in.
ਮਾਨਸਾ
  • 01652-232869.
  • 8146087444.
  • dssomansa@yahoo.com.
ਮੋਗਾ
  • 01636-235318.
  • dssomoga@gmail.com.
ਸ਼੍ਰੀ ਮੁਕਤਸਰ ਸਾਹਿਬ
  • 01633-267852.
  • 9464360599.
  • dssosms@gmail.com.
ਐਸ ਬੀ ਐਸ ਨਗਰ
  • 01823-226161.
  • 8360476049.
  • dssosbsn@yahoo.com.
ਪਟਿਆਲਾ
  • 0175-2358354.
  • 9779840057.
  • dssopatiala@yahoo.com.
ਰੂਪਨਗਰ
  • 01881-222592.
  • 8146750066.
  • dssorup@yahoo.com.
ਸੰਗਰੂਰ
  • 01672-236544.
  • 9876665590.
  • dssosangrur@gmail.com.
ਐਸਏਐਸ ਨਗਰ
  • 0172-2219515.
  • 9888422998.
  • dssosasn@yahoo.com.
ਤਰਨਤਾਰਨ
  • 01852-222676.
  • 9876087080.
  • dssotarntaran@gmail.com.
ਮਲੇਰਕੋਟਲਾ
  • 01672-236544.
  • 9876665590.
  • dssosangrur@gmail.com.

ਮਹੱਤਵਪੂਰਨ ਫਾਰਮ

ਮਹੱਤਵਪੂਰਨ ਲਿੰਕ

ਸੰਪਰਕ ਵੇਰਵੇ

  • ਪੰਜਾਬ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਹੈਲਪਲਾਈਨ ਨੰਬਰ :-
    • 0172-2602726.
    • 0172-2608746.
    • 0172-2749314.
  • ਪੰਜਾਬ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਹੈਲਪਡੈਸਕ ਈਮੇਲ :-
    • dsswcd@punjab.gov.in.
    • jointdirector_ss@yahoo.com.
  • ਸ਼ਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ,
    ਡਾ.ਐਸ.ਸੀ.ੳ.: 102-103, ਪਹਿਲੀ ਮੰਜ਼ਿਲ,
    ਸੈਕਟਰ 34-ਏ, ਪਿਕਾਡਿਲੀ ਸਕੁਏਰ ਮਾਲ ਦੇ ਪਿੱਛੇ,
    ਚੰਡੀਗੜ੍ਹ - 1600022.

Comments

ਨਵੀਂ ਟਿੱਪਣੀ ਸ਼ਾਮਿਲ ਕਰੋ

Plain text

  • No HTML tags allowed.
  • Lines and paragraphs break automatically.

Rich Format